ਬਹੁਤ ਸਮੇ ਦੀ ਗਲ ਸੁਣਾਵਾ
ਜੇ ਯਾਦ ਰਖੋਗੇ ਤਾਂ ਕੁਜ ਹੋਰ ਗੁਣ ਗੁਣਾਵਾਂ
ਮੇਰੀਆਂ ਗੱਲਾਂ ਮੇਰੇ ਗੀਤ
ਆਓ ਗੀਤਾਂ ਦਾ ਇਕ ਘਰ ਬਣਾਵਾਂ
IIIII
ਮੈਂ ਨਹੀ ਗੁਆਚਾ ਮੈਂ
ਲਭਿਆ ਵੀ ਨਹੀਂ
ਮੈਂ ਮਰਿਆ ਵੀ ਨਹੀ ਮੈਂ ਮੁਕਿਆ ਵੀ ਨਹੀਂ
ਮੇਰਾ ਵਜੂਦ ਤਾਂ ਹੈ ਮੇਰੇ ਮੁਰਸ਼ਿਦ ਵਿਚ
ਆ ਅਜੇ ਮੁਰਸ਼ਿਦ ਦੀ ਇਕ ਗਲ ਸੁਣਾਵਾਂ IIII
ਉਹ ਰੋਜ਼ ਆਵੇ ਸੁਪਨੇ ਵਿਚ ਮੇਨੂ ਗੋਦੀ ਚੁਕ ਖਿਲਾਉਂਦਾ ਹੈ
ਮੇਨੂ ਦੇਵੇ ਲੋਰੀ ਮਾਂ ਬਣ ਕੇ ਬਾਪ ਬਣ ਕੇ ਮੋਢੇ ਤੇ ਝੁਲਾਉਂਦਾ ਹੈ
ਲਾ ਲੇੰਦਾ ਉਂਗਲੀ ਤੋਰ ਲੇੰਦਾ ਸਵਰਗਾਂ ਨੂ
ਬਣ ਦਾਦਾ - ਦਾਦੀ ਚੂਰੀ ਵੀ ਕੁੱਟ ਖੁਆਂਦਾ ਹੈ
ਸੁਨ ਲਓ ਕਹਾਣੀ ਮੇਰੇ ਮੁਰਸ਼ਿਦ ਦੀ
ਮੈਂ ਝੂਮ ਝੂਮ ਕੇ ਖੁਸ਼ੀ ਦੇ ਵਿਚ ਸਬ ਨੂ ਆਖ ਸੁਣਾਵਾ
ਚੜ ਜਾਏ ਨਸ਼ਾ ਜਦੋ ਇਸ਼ਕ ਦਾ ਮੇਨੂ
ਮੈਂ ਕੋਠੇ ਚੜ-ਚੜ ਕੂਕ ਸੁਣਾਵਾ
ਦਰਦੀ ਦੀਆਂ ਗੱਲਾਂ ਦਰਦੀ ਦੇ ਗੀਤ
ਆ ਉਸਦੇ ਗੀਤਾਂ ਦਾ ਇਕ ਸੁਮੇਲ ਬਣਾਵਾ ...............
No comments:
Post a Comment