Wednesday 3 April 2013

POST-1



ਮੈਂ ਲਿਖਾਂ ਜੋ ਕਲਮ ਬੋਲਦੀ
ਜਾਂ ਮੈਂ ਲਿਖਾਂ ਜੋ ਦਿਲ ਬੋਲਦਾ
ਪਰ ਦੋਵੇ ਕੁਜ ਨਾ ਕੁਜ ਬੋਲਦੇ ਨੇ
ਹੁਣ ਕੀ ਲਿਖਾਂ ਮੈਂ ਸੋਚਦਾ ਹਾਂ
ਫਿਰ ਕਿਤੇ ਗਲਤ ਨਾ ਲਿਖਿਆ ਜਾਏ
ਮੇਰੇ ਹਥ ਲਿਖਣ ਤੋਂ ਪਹਿਲਾਂ ਡੋਲਦੇ ਨੇ ..........
ਮੈਂ ਲਿਖਦਾ ਹਾਂ ਦਿਲ ਦੀ ਗੱਲ ਕਾਧਨ ਲਈ
ਆਪਣੇ ਸਵਾਲਾਂ ਦਾ ਹੱਲ ਲਭਣ ਲਈ
ਮੇਰੀ ਜੁਬਾਨ ਨਹੀ ਚਲਦੀ
ਇਸ ਜੁਬਾਨ ਦਾ ਕੇਹਾ ਬੋਲਣ ਲਈ
ਪਰ ਜਦੋਂ ਸਬ ਮਿਲਕੇ ਕੁਜ ਨਾ ਕੁਜ ਬੋਲਦੇ ਨੇ
ਫਿਰ ਮੇਰੇ ਹਥ ਲਿਖਣ ਤੋਂ ਪਹਿਲਾਂ ਡੋਲਦੇ ਨੇ ..............
ਮੇਰੀ ਕਲਮ ਬਣ ਜਾਏ ਤਾਕਤ ਉਹਨਾਂ ਜੁਬਾਨਾਂ ਦੀ
ਜੋ ਕੈਹ ਨਹੀ ਸਕਦੇ ਆਪਣੀ ਕਹਾਣੀ ,,,,ਉਹਨਾ ਜੁਬਾਨਾਂ ਦੀ
ਮੇਰੀ ਫਿਸਲਦੀ ਕਲਮ ਝੂਠ ਨੂ ਲਿਖਣ ਲਈ
ਬਣ ਜਾਂਦੀ ਅੱਖ ਸਚ ਦਿਖਣ ਲਈ
ਜਦੋਂ ਉੱਕ ਜਾਂਦਾ ਹੈ ਮਨ ਫਿਰ ਮੇਰੇ ਕਦਮ ਕਦੇ ਕਦੇ ਡੋਲਦੇ ਨੇ
ਪਰ ਸਚ ਲਿਖਣ ਲਈ ਮੇਰੇ ਹਥ ਨਹੀ ਡੋਲਦੇ ਨੇ .................
ਮੇਰੀ ਜਾਨ ਕੁਰਬਾਨ ਹੈ ਉਸ ਇਨਸਾਨ ਤੋਂ
ਜੋ ਕਲਮ ਦੀ ਤਾਕਤ ਦਾ ਵਾਰ ਕਰਦੇ ਨੇ
ਮੈਂ ਮੁਰੀਦ ਹਨ ਸਚ ਦੀ ਤਲਵਾਰ ਦਾ
ਜੋ ਵਾਰ ਸਾਹਮਣੇ ਕਰਦੇ ਨੇ
ਜੋ ਕਲਮ ਝੂਠ ਉਗਲਣ ਲਗ ਜਾਵੇ
ਹਥ ਹਮੇਸ਼ਾਂ ਝੋਲਦੇ ਨੇ
ਪਰ "ਦਰਦੀ" ਦੇ ਹਥ ਕਦੇ ਵੀ ਸਚ ਲਿਖਣ ਲਈ ਨਹੀ ਡੋਲਦੇ ਨੇ..............

No comments:

Post a Comment