Saturday 6 April 2013

POST-9

ਲਖ ਵਾਰੀ ਕੋਸ਼ਿਸ਼ ਕੀਤੀ ਕਿ ਉਸ ਨੂੰ ਭੁੱਲ ਜਾਵਾਂ
ਪਰ ਪਹਿਲਾ ਪਿਆਰ ਮੇਰੇ ਤੋਂ ਭੁਲਾਇਆ ਨਹੀਂ ਜਾਂਦਾ

ਤੜਫ਼ ਤੜਫ਼ ਕੇ ਉਸਦੇ ਇੰਤਜ਼ਾਰ ਚ ਟੁੱਟ ਗਿਆ ਹਾਂ
ਪਰ ਹੁਣ ਉਸਦੀ ਯਾਦ ਚ ਖੁਦ ਨੂੰ ਤੜਫਾਇਆ ਨਹੀਂ ਜਾਂਦਾ

ਆਉਂਦੀ ਏ ਹਰ ਰੋਜ਼ ਇੱਕ ਮਿਠੀ ਜਿਹੀ ਮੌਤ
ਹੁਣ ਇਸ ਮੌਤ ਤੋਂ ਪਿਛਾ ਛੁਡਾਇਆ ਨਹੀ ਜਾਂਦਾ

ਲੋਕ ਮੈਨੂੰ ਕਹਿੰਦੇ ਨੇ ਕੀ ਮੈਂ ਬਹੁਤ ਖ਼ੁਸ਼ ਰਹਿੰਦਾ ਹਾਂ
ਹੁਣ ਏ ਹਾਸਾ ਹੋਰ ਬੁੱਲਾਂ ਤੇ ਟਿਕਾਇਆ ਨਹੀਂ ਜਾਂਦਾ

ਤੂੰ ਹੀ ਦਸਦੇ ਕੋਈ ਦਵਾ ਇਸ ਬੀਮਾਰੀ ਦੀ
ਹੁਣ ਮੇਰੇ ਤੋਂ ਹੋਰ ਦਰਦ ਹੰਡਾਇਆ ਨਹੀਂ ਜਾਂਦਾ

ਮੈਂ ਮੁੱਕਦਾ ਮੁੱਕਦਾ ਵੀ ਨਾਂ ਤੇਰਾ ਹੀ ਲਵਾਂਗਾ
"ਦਰਦੀ" ਤੋਂ ਏ ਤੇਰੀ ਜੁਦਾਈ ਦਾ ਸੁਖ ਗੁਆਇਆ ਨਹੀਂ ਜਾਂਦਾ

ਥੋੜੇ ਸ਼ਬਦਾਂ ਚ ........

ਮੈਂ ਸੁਣਿਆ ਪਿਆਰ ਇਕ ਫੁੱਲ ਹੁੰਦਾ
ਪਰ ਰੁੱਤ ਢਲੀ ਤੇ ਫੁੱਲ ਕਮਲਾ ਜਾਂਦੇ
ਕਦੇ ਪ੍ਰੀਤ ਦੇ ਬਾਗੀਂ ਬਹਾਰ ਆਉਂਦੀ ਕਦੇ ਪਤਝੜ ਦੇ ਬੱਦਲ ਛਾ ਜਾਂਦੇ
ਜਿਸ ਯਾਰ ਨੂੰ ਮਿਲਕੇ ਦਿਲ ਖੁਸ਼ ਹੁੰਦਾ ਕਦੇ ਕਦੇ ਓਹੀਓ ਯਾਰ ਰੂਆ ਜਾਂਦੇ  

-------------0---------------0--------------0------------0------------0--------------0------------0-----------0---------

 

ਤੜਫ਼

ਜਿਵੇਂ ਕੀਤੀ ਤੂੰ ਸਾਡੇ ਨਾਲ , ਨਹੀਂ ਕਰਦੇ ਏਦਾਂ ਪਿਆਰ ਚ
ਤੇਰੇ ਵਾਂਗ ਸਾਡੇ ਤੋਂ ਕਿਸੇ ਨੂੰ ਏਦਾਂ ਤੜਫਾਇਆ ਨਹੀਂ ਜਾਂਦਾ I

ਤੂੰ ਕਸਮਾਂ ਖਾਂਦੀ ਰਹੀ ਤੇ ਗਾਉਂਦੀ ਰਹੀ ਮੇਰੇ ਲਿਖੇ ਗੀਤ
ਹੁਣ ਇਹ ਸਬ ਸੋਚ ਸੋਚ ਕੇ ਮੇਰੇ ਤੋਂ ਇਸ਼ਕ ਗੁਆਇਆ ਨਹੀਂ ਜਾਂਦਾ I

 ਰੋ ਲੇੰਦਾਂ ਹਾਂ ਮੈਂ ਲੋਕਾਂ ਤੋਂ  ਲੁਕ  ਲੁਕ ਕੇ
ਪਰ ਸਾਹਮਣੇ ਕਿਸੇ ਦੇ ਮੇਰੇ ਤੋਂ ਰੋਇਆ ਨਹੀਂ ਜਾਂਦਾ

ਲੋਕ ਖਾਂਦੇ ਸੀ ਕਸਮਾਂ ਕਦੇ ਸਾਡੇ ਪਿਆਰ ਦੀਆਂ
ਹੁਣ ਸਚੀਆਂ ਗੱਲਾਂ ਤੋਂ ਮੁੰਹ ਲੁਕੋਇਆ ਨਹੀਂ ਜਾਂਦਾ

ਤੇਰਾ ਮੇਨੂੰ ਛੱਡ ਜਾਣਾ ਇਕ ਕੌੜੀ ਸਚਾਈ ਏ
ਮੇਰੇ ਕੋਲੋਂ ਇਸ ਸਚਾਈ ਨੂੰ ਅਪਣਾਇਆ ਨਹੀਂ ਜਾਂਦਾ

ਜਦੋਂ ਅਸੀਂ ਕਰਦੇ ਸੀ ਤੈਨੂੰ ਫੋਨ ਤੂੰ ਕਹਿੰਦੀ ਸੀ ਰੋਂਗ ਨੰਬਰ
ਹੁਣ ਤੇਰੇ ਕਹਿਣ ਤੇ ਵੀ ਤੇਰਾ ਨੰਬਰ ਮਿਲਾਇਆ ਨਹੀਂ ਜਾਂਦਾ

ਪਾਗਲ ਕਰ ਗਈ ਏ ਮਰਜਾਣੇ "ਦਰਦੀ" ਨੂੰ ,ਬਣ ਗਿਆ ਏ  ਪਥਰ
ਹੁਣ ਓਹਨਾਂ ਪਥਰਾਂ ਚੋਂ ਉਸ ਪਥਰ ਨੂੰ ਬੁਲਾਇਆ ਨਹੀਂ ਜਾਂਦਾ 

Friday 5 April 2013

ਲੱਪ ਕੁ ਗ਼ਜਲਾਂ

ਦਿੱਲ ਕਰਦਾ ਲੱਪ ਕੁ ਗ਼ਜਲਾਂ ਤੇਰੀ ਝੋਲੀ ਪਾ ਦਿਆਂ
ਦੁਖ ਦਰਦ ਤੇ ਵਿਛੋੜਾ ਆਪਣੇ ਨਾਂ ਲਾ ਦਿਆਂ

ਹੰਝੂ ਬਣੇ ਪਰਛਾਵਾਂ ਮੇਰਾ ਸਾਰੇ ਗ਼ਮ ਦਿਲ ਤੇ ਲਾ ਦਿਆਂ
ਦਿਲ ਕਰਦਾ ਤੇਰੇ ਤੋਂ ਇਹ ਜਿੰਦਗੀ ਵਾਰ ਦਿਆਂ

ਕਿੰਝ ਕਰਾਂ ਯਕੀਨ ਤੇਰੀਆਂ ਗੱਲਾਂ ਤੇ ਤੂੰ ਕਹਿ ਕੇ ਸਬ ਕੁਝ ਮੁਕਰ ਗਈ
ਦਿਲ ਕਰਦਾ ਤੇਰੇ ਵਾਦਿਆਂ ਨੂੰ ਅੱਗ ਲਾ ਕੇ ਸਾੜ ਦਿਆਂ

ਮੈਂ ਦੂਰ ਨਹੀ ਜਾਣਾ ਚਾਹੁੰਦਾ ਸੀ ਤੇਰੇ ਪਿਆਰ ਨੇ ਸਿਤਮ ਢਾਏ ਨੀ
ਦਿਲ ਕਰਦਾ ਤੇਰੀਆਂ ਯਾਦਾਂ ਨੂੰ ਸੂਲੀ ਤੇ ਚਾੜ ਦਿਆਂ

ਅਖ੍ਹਾਂ ਚੋਂ ਹੰਜੂ ਨਿਕਲਦੇ ਨੇ ਗੱਲਾਂ ਤੇ ਆ ਕੇ ਸੁੱਕ ਜਾਂਦੇ ਨੇ
ਦਿਲ ਕਰਦਾ ਇਹਨਾਂ ਹੰਜੂਆਂ ਦੀ ਮੌਤ ਦਾ ਕਾਰਨ ਤੈਨੂ ਬਣਾ ਦਿਆਂ

ਮੇਰੇ ਗੀਤਾਂ ਵਿੱਚ ਤੂੰ ਹੁੰਦੀ ਸੀ ਮੇਰੀਆਂ ਗਜ਼ਲਾਂ ਦੀ ਤੂੰ ਰਾਣੀ ਸੀ
ਦਿਲ ਕਰਦਾ ਤੇਰੇ ਨਾਂ ਦੀਆਂ ਏ ਗੀਤਾਂ ਗ਼ਜਲਾਂ ਨੂੰ ਸੁਆਹ ਬਣਾ ਦਿਆਂ

ਤੇਰੀ ਝੋਲੀ ਪਿਆਰ ਪਾਇਆ ਸੀ ਇਸ ਦਿਲ ਤੇ ਤੇਰਾ ਨਾਂ ਲਿਖਿਆ ਸੀ
ਹੁਣ ਇੰਝ ਕਰਾਂ ਤੇਰੇ ਨਾਂ ਵਾਲੇ ਇਸ ਦਿਲ ਨੂ ਮਿਟਾ ਦਿਆਂ

ਤੂੰ ਪੱਥਰ ਦਿਲ ਬਣ ਗਈ ਏ ਤੇ ਬਹਿ ਗਈ ਏ ਮੇਰੇ ਸੀਨੇ ਤੇ
ਦਿਲ ਕਰਦਾ ਇਸ ਸੀਨੇ ਨੂ ਜਿਉਂਦਾ ਹੀ ਸਾੜ ਦਿਆਂ

ਮੜੀ ਬਣਾ ਕੇ "ਦਰਦੀ" ਦੀ ਆਓ ਦਰਸ਼ਨ ਕਰ ਲਓ
ਮੈਂ ਵੀ ਉਸਦੀ ਮੜੀ ਤੇ ਕੁਝ ਫੁੱਲ ਚਾੜ ਦਿਆਂ

ਦਰਦ ਕਹਾਣੀ ਰਾਤਾਂ ਦੀ

ਇਹ ਦਰਦ ਕਹਾਣੀ ਰਾਤਾਂ ਦੀ ਕੋਈ ਸਵੇਰਾ ਇਸਨੂੰ ਕੀ ਜਾਣੇ
ਤੈਨੂ ਦਰਦ ਦਿਖਾ ਕੇ ਕੀ ਲੈਣਾ ਤੈਥੋਂ ਦਰਦ ਪਛਾਣੇ ਨਹੀ ਜਾਣੇ

ਤੂੰ ਭਾਵੇਂ ਜਾਣ ਲਏਂਗੀ ਦਰਦਾਂ ਨੂੰ ਤੈਥੋਂ ਦਿੱਤੇ ਧਰਵਾਸੇ ਨਹੀਂ ਜਾਣੇ
ਤੂੰ ਫੁੱਲਾਂ ਤੋਂ ਡਰਦੀ ਜਾਪੇ ਨੀ ਅਸੀਂ ਏ ਰਸਤੇ ਨਹੀਂ ਪਛਾਣੇ

ਤੂੰ ਭੁੱਲ ਸਾਡਾ ਪਿਆਰ ਗਈ ਤੈਨੂ ਯਾਦ ਕਰਕੇ ਕੀ ਲੈਣਾ
ਇਥੇ ਆਪਣੇ ਹੇ ਧੋਖਾ ਦਿੰਦੇ ਨੇ ਮੈਂ ਤੈਨੂੰ ਬੇਬਫਾ ਨਹੀ ਕਹਿਣਾ

ਇਹ ਰਾਤ ਸਹਾਰਾ ਸਾਡਾ ਹੈ ਕੋਈ ਚਮਕ ਏਸ ਨੂੰ ਕੀ ਜਾਣੇ
ਜਿਸਨੂੰ ਕਹਿੰਦੀ ਆਪਣਾ ਰੱਬ ਰਹੀ ਹੁਣ ਓਸ ਰੱਬ ਨੂੰ ਤੂੰ ਨਾ ਪਛਾਣੇ

ਅਸੀਂ ਗਮ ਦੀ ਅੱਗ ਵਿਚ ਜਲ ਕੇ ਨੀ ਕੋਲਾ ਬਣ ਕੇ ਰਹਿ ਗਏ ਹਾਂ
ਭੁੱਲ ਤਾਰੇ ਚਾਂਦਨੀ ਰਾਤਾਂ ਨੂੰ ਗ਼ਮ ਦੀ ਨਦੀ ਵਿੱਚ ਬਹਿ ਗਏ ਹਾਂ

ਮੇਰੀ ਦਰਦ ਕਹਾਣੀ ਨਹੀਂ ਮੁੱਕਣੀ "ਦਰਦੀ"  ਦਰਦ ਏਸ ਦਾ ਕੀ ਜਾਣੇ
ਤੈਨੂੰ ਦਰਦ ਦਿਖਾ ਕੇ ਕੀ ਲੈਣਾ ਤੈਥੋਂ ਦਰਦ ਪਛਾਣੇ ਨਹੀ ਜਾਣੇ

POST-8

ਮੈਂ ਸਭ ਕੁੱਜ ਜਾਣਦੇ ਹੋਏ ਵੀ ਕਿਸੇ ਬੇਬਫਾ ਤੇ ਡੁੱਲ ਗਿਆ ਸੀ
ਜਿਸ ਨੇ ਰੋਲ ਦਿੱਤੇ ਕਈ ਫੁੱਲ
ਮੈਂ ਵੀ ਉਸਦੇ ਪਿਛੇ ਰੁਲ ਗਿਆ ਸੀ
ਮਰ ਕੇ ਵੀ ਨਹੀਂ ਭੁੱਲਿਆ "ਦਰਦੀ" ਉਸਨੂੰ
ਪਰ ਲੋਕ ਤਾਂ ਕਹਿੰਦੇ ਭੁੱਲ ਗਿਆ ਸੀ 

POST-7

ਦਿਲ ਤੋੜਿਆ ਸ਼ੀਸ਼ਾ ਜਾਣ ਕੇ ਤੂ
ਮੁੰਹ ਮੋੜਿਆ ਮੈਨੂ ਪਛਾਣ ਕੇ ਤੂੰ
ਤੂੰ ਨਹੀਂ ਰੋਕ ਸਕਦੀ ਮੇਰੇ ਜਜਬਾਤਾਂ ਨੂੰ
ਗੱਡੀ ਮੋੜ ਲਈ ਸਾਡੇ ਪਿੰਡ ਆਣ ਕੇ ਤੂੰ
"ਦਰਦੀ" ਡੇਰਾ ਤਾਂ ਤੇਰੀਆਂ ਯਾਦਾਂ ਚ ਲਾ ਲਿਆ ਏ
ਕਦੇ ਦੇਖ ਲਈ ਸਾਡੇ ਘਰ ਆ ਕੇ ਤੂੰ