Saturday 6 April 2013

POST-9

ਲਖ ਵਾਰੀ ਕੋਸ਼ਿਸ਼ ਕੀਤੀ ਕਿ ਉਸ ਨੂੰ ਭੁੱਲ ਜਾਵਾਂ
ਪਰ ਪਹਿਲਾ ਪਿਆਰ ਮੇਰੇ ਤੋਂ ਭੁਲਾਇਆ ਨਹੀਂ ਜਾਂਦਾ

ਤੜਫ਼ ਤੜਫ਼ ਕੇ ਉਸਦੇ ਇੰਤਜ਼ਾਰ ਚ ਟੁੱਟ ਗਿਆ ਹਾਂ
ਪਰ ਹੁਣ ਉਸਦੀ ਯਾਦ ਚ ਖੁਦ ਨੂੰ ਤੜਫਾਇਆ ਨਹੀਂ ਜਾਂਦਾ

ਆਉਂਦੀ ਏ ਹਰ ਰੋਜ਼ ਇੱਕ ਮਿਠੀ ਜਿਹੀ ਮੌਤ
ਹੁਣ ਇਸ ਮੌਤ ਤੋਂ ਪਿਛਾ ਛੁਡਾਇਆ ਨਹੀ ਜਾਂਦਾ

ਲੋਕ ਮੈਨੂੰ ਕਹਿੰਦੇ ਨੇ ਕੀ ਮੈਂ ਬਹੁਤ ਖ਼ੁਸ਼ ਰਹਿੰਦਾ ਹਾਂ
ਹੁਣ ਏ ਹਾਸਾ ਹੋਰ ਬੁੱਲਾਂ ਤੇ ਟਿਕਾਇਆ ਨਹੀਂ ਜਾਂਦਾ

ਤੂੰ ਹੀ ਦਸਦੇ ਕੋਈ ਦਵਾ ਇਸ ਬੀਮਾਰੀ ਦੀ
ਹੁਣ ਮੇਰੇ ਤੋਂ ਹੋਰ ਦਰਦ ਹੰਡਾਇਆ ਨਹੀਂ ਜਾਂਦਾ

ਮੈਂ ਮੁੱਕਦਾ ਮੁੱਕਦਾ ਵੀ ਨਾਂ ਤੇਰਾ ਹੀ ਲਵਾਂਗਾ
"ਦਰਦੀ" ਤੋਂ ਏ ਤੇਰੀ ਜੁਦਾਈ ਦਾ ਸੁਖ ਗੁਆਇਆ ਨਹੀਂ ਜਾਂਦਾ

ਥੋੜੇ ਸ਼ਬਦਾਂ ਚ ........

ਮੈਂ ਸੁਣਿਆ ਪਿਆਰ ਇਕ ਫੁੱਲ ਹੁੰਦਾ
ਪਰ ਰੁੱਤ ਢਲੀ ਤੇ ਫੁੱਲ ਕਮਲਾ ਜਾਂਦੇ
ਕਦੇ ਪ੍ਰੀਤ ਦੇ ਬਾਗੀਂ ਬਹਾਰ ਆਉਂਦੀ ਕਦੇ ਪਤਝੜ ਦੇ ਬੱਦਲ ਛਾ ਜਾਂਦੇ
ਜਿਸ ਯਾਰ ਨੂੰ ਮਿਲਕੇ ਦਿਲ ਖੁਸ਼ ਹੁੰਦਾ ਕਦੇ ਕਦੇ ਓਹੀਓ ਯਾਰ ਰੂਆ ਜਾਂਦੇ  

-------------0---------------0--------------0------------0------------0--------------0------------0-----------0---------

 

ਤੜਫ਼

ਜਿਵੇਂ ਕੀਤੀ ਤੂੰ ਸਾਡੇ ਨਾਲ , ਨਹੀਂ ਕਰਦੇ ਏਦਾਂ ਪਿਆਰ ਚ
ਤੇਰੇ ਵਾਂਗ ਸਾਡੇ ਤੋਂ ਕਿਸੇ ਨੂੰ ਏਦਾਂ ਤੜਫਾਇਆ ਨਹੀਂ ਜਾਂਦਾ I

ਤੂੰ ਕਸਮਾਂ ਖਾਂਦੀ ਰਹੀ ਤੇ ਗਾਉਂਦੀ ਰਹੀ ਮੇਰੇ ਲਿਖੇ ਗੀਤ
ਹੁਣ ਇਹ ਸਬ ਸੋਚ ਸੋਚ ਕੇ ਮੇਰੇ ਤੋਂ ਇਸ਼ਕ ਗੁਆਇਆ ਨਹੀਂ ਜਾਂਦਾ I

 ਰੋ ਲੇੰਦਾਂ ਹਾਂ ਮੈਂ ਲੋਕਾਂ ਤੋਂ  ਲੁਕ  ਲੁਕ ਕੇ
ਪਰ ਸਾਹਮਣੇ ਕਿਸੇ ਦੇ ਮੇਰੇ ਤੋਂ ਰੋਇਆ ਨਹੀਂ ਜਾਂਦਾ

ਲੋਕ ਖਾਂਦੇ ਸੀ ਕਸਮਾਂ ਕਦੇ ਸਾਡੇ ਪਿਆਰ ਦੀਆਂ
ਹੁਣ ਸਚੀਆਂ ਗੱਲਾਂ ਤੋਂ ਮੁੰਹ ਲੁਕੋਇਆ ਨਹੀਂ ਜਾਂਦਾ

ਤੇਰਾ ਮੇਨੂੰ ਛੱਡ ਜਾਣਾ ਇਕ ਕੌੜੀ ਸਚਾਈ ਏ
ਮੇਰੇ ਕੋਲੋਂ ਇਸ ਸਚਾਈ ਨੂੰ ਅਪਣਾਇਆ ਨਹੀਂ ਜਾਂਦਾ

ਜਦੋਂ ਅਸੀਂ ਕਰਦੇ ਸੀ ਤੈਨੂੰ ਫੋਨ ਤੂੰ ਕਹਿੰਦੀ ਸੀ ਰੋਂਗ ਨੰਬਰ
ਹੁਣ ਤੇਰੇ ਕਹਿਣ ਤੇ ਵੀ ਤੇਰਾ ਨੰਬਰ ਮਿਲਾਇਆ ਨਹੀਂ ਜਾਂਦਾ

ਪਾਗਲ ਕਰ ਗਈ ਏ ਮਰਜਾਣੇ "ਦਰਦੀ" ਨੂੰ ,ਬਣ ਗਿਆ ਏ  ਪਥਰ
ਹੁਣ ਓਹਨਾਂ ਪਥਰਾਂ ਚੋਂ ਉਸ ਪਥਰ ਨੂੰ ਬੁਲਾਇਆ ਨਹੀਂ ਜਾਂਦਾ 

Friday 5 April 2013

ਲੱਪ ਕੁ ਗ਼ਜਲਾਂ

ਦਿੱਲ ਕਰਦਾ ਲੱਪ ਕੁ ਗ਼ਜਲਾਂ ਤੇਰੀ ਝੋਲੀ ਪਾ ਦਿਆਂ
ਦੁਖ ਦਰਦ ਤੇ ਵਿਛੋੜਾ ਆਪਣੇ ਨਾਂ ਲਾ ਦਿਆਂ

ਹੰਝੂ ਬਣੇ ਪਰਛਾਵਾਂ ਮੇਰਾ ਸਾਰੇ ਗ਼ਮ ਦਿਲ ਤੇ ਲਾ ਦਿਆਂ
ਦਿਲ ਕਰਦਾ ਤੇਰੇ ਤੋਂ ਇਹ ਜਿੰਦਗੀ ਵਾਰ ਦਿਆਂ

ਕਿੰਝ ਕਰਾਂ ਯਕੀਨ ਤੇਰੀਆਂ ਗੱਲਾਂ ਤੇ ਤੂੰ ਕਹਿ ਕੇ ਸਬ ਕੁਝ ਮੁਕਰ ਗਈ
ਦਿਲ ਕਰਦਾ ਤੇਰੇ ਵਾਦਿਆਂ ਨੂੰ ਅੱਗ ਲਾ ਕੇ ਸਾੜ ਦਿਆਂ

ਮੈਂ ਦੂਰ ਨਹੀ ਜਾਣਾ ਚਾਹੁੰਦਾ ਸੀ ਤੇਰੇ ਪਿਆਰ ਨੇ ਸਿਤਮ ਢਾਏ ਨੀ
ਦਿਲ ਕਰਦਾ ਤੇਰੀਆਂ ਯਾਦਾਂ ਨੂੰ ਸੂਲੀ ਤੇ ਚਾੜ ਦਿਆਂ

ਅਖ੍ਹਾਂ ਚੋਂ ਹੰਜੂ ਨਿਕਲਦੇ ਨੇ ਗੱਲਾਂ ਤੇ ਆ ਕੇ ਸੁੱਕ ਜਾਂਦੇ ਨੇ
ਦਿਲ ਕਰਦਾ ਇਹਨਾਂ ਹੰਜੂਆਂ ਦੀ ਮੌਤ ਦਾ ਕਾਰਨ ਤੈਨੂ ਬਣਾ ਦਿਆਂ

ਮੇਰੇ ਗੀਤਾਂ ਵਿੱਚ ਤੂੰ ਹੁੰਦੀ ਸੀ ਮੇਰੀਆਂ ਗਜ਼ਲਾਂ ਦੀ ਤੂੰ ਰਾਣੀ ਸੀ
ਦਿਲ ਕਰਦਾ ਤੇਰੇ ਨਾਂ ਦੀਆਂ ਏ ਗੀਤਾਂ ਗ਼ਜਲਾਂ ਨੂੰ ਸੁਆਹ ਬਣਾ ਦਿਆਂ

ਤੇਰੀ ਝੋਲੀ ਪਿਆਰ ਪਾਇਆ ਸੀ ਇਸ ਦਿਲ ਤੇ ਤੇਰਾ ਨਾਂ ਲਿਖਿਆ ਸੀ
ਹੁਣ ਇੰਝ ਕਰਾਂ ਤੇਰੇ ਨਾਂ ਵਾਲੇ ਇਸ ਦਿਲ ਨੂ ਮਿਟਾ ਦਿਆਂ

ਤੂੰ ਪੱਥਰ ਦਿਲ ਬਣ ਗਈ ਏ ਤੇ ਬਹਿ ਗਈ ਏ ਮੇਰੇ ਸੀਨੇ ਤੇ
ਦਿਲ ਕਰਦਾ ਇਸ ਸੀਨੇ ਨੂ ਜਿਉਂਦਾ ਹੀ ਸਾੜ ਦਿਆਂ

ਮੜੀ ਬਣਾ ਕੇ "ਦਰਦੀ" ਦੀ ਆਓ ਦਰਸ਼ਨ ਕਰ ਲਓ
ਮੈਂ ਵੀ ਉਸਦੀ ਮੜੀ ਤੇ ਕੁਝ ਫੁੱਲ ਚਾੜ ਦਿਆਂ

ਦਰਦ ਕਹਾਣੀ ਰਾਤਾਂ ਦੀ

ਇਹ ਦਰਦ ਕਹਾਣੀ ਰਾਤਾਂ ਦੀ ਕੋਈ ਸਵੇਰਾ ਇਸਨੂੰ ਕੀ ਜਾਣੇ
ਤੈਨੂ ਦਰਦ ਦਿਖਾ ਕੇ ਕੀ ਲੈਣਾ ਤੈਥੋਂ ਦਰਦ ਪਛਾਣੇ ਨਹੀ ਜਾਣੇ

ਤੂੰ ਭਾਵੇਂ ਜਾਣ ਲਏਂਗੀ ਦਰਦਾਂ ਨੂੰ ਤੈਥੋਂ ਦਿੱਤੇ ਧਰਵਾਸੇ ਨਹੀਂ ਜਾਣੇ
ਤੂੰ ਫੁੱਲਾਂ ਤੋਂ ਡਰਦੀ ਜਾਪੇ ਨੀ ਅਸੀਂ ਏ ਰਸਤੇ ਨਹੀਂ ਪਛਾਣੇ

ਤੂੰ ਭੁੱਲ ਸਾਡਾ ਪਿਆਰ ਗਈ ਤੈਨੂ ਯਾਦ ਕਰਕੇ ਕੀ ਲੈਣਾ
ਇਥੇ ਆਪਣੇ ਹੇ ਧੋਖਾ ਦਿੰਦੇ ਨੇ ਮੈਂ ਤੈਨੂੰ ਬੇਬਫਾ ਨਹੀ ਕਹਿਣਾ

ਇਹ ਰਾਤ ਸਹਾਰਾ ਸਾਡਾ ਹੈ ਕੋਈ ਚਮਕ ਏਸ ਨੂੰ ਕੀ ਜਾਣੇ
ਜਿਸਨੂੰ ਕਹਿੰਦੀ ਆਪਣਾ ਰੱਬ ਰਹੀ ਹੁਣ ਓਸ ਰੱਬ ਨੂੰ ਤੂੰ ਨਾ ਪਛਾਣੇ

ਅਸੀਂ ਗਮ ਦੀ ਅੱਗ ਵਿਚ ਜਲ ਕੇ ਨੀ ਕੋਲਾ ਬਣ ਕੇ ਰਹਿ ਗਏ ਹਾਂ
ਭੁੱਲ ਤਾਰੇ ਚਾਂਦਨੀ ਰਾਤਾਂ ਨੂੰ ਗ਼ਮ ਦੀ ਨਦੀ ਵਿੱਚ ਬਹਿ ਗਏ ਹਾਂ

ਮੇਰੀ ਦਰਦ ਕਹਾਣੀ ਨਹੀਂ ਮੁੱਕਣੀ "ਦਰਦੀ"  ਦਰਦ ਏਸ ਦਾ ਕੀ ਜਾਣੇ
ਤੈਨੂੰ ਦਰਦ ਦਿਖਾ ਕੇ ਕੀ ਲੈਣਾ ਤੈਥੋਂ ਦਰਦ ਪਛਾਣੇ ਨਹੀ ਜਾਣੇ

POST-8

ਮੈਂ ਸਭ ਕੁੱਜ ਜਾਣਦੇ ਹੋਏ ਵੀ ਕਿਸੇ ਬੇਬਫਾ ਤੇ ਡੁੱਲ ਗਿਆ ਸੀ
ਜਿਸ ਨੇ ਰੋਲ ਦਿੱਤੇ ਕਈ ਫੁੱਲ
ਮੈਂ ਵੀ ਉਸਦੇ ਪਿਛੇ ਰੁਲ ਗਿਆ ਸੀ
ਮਰ ਕੇ ਵੀ ਨਹੀਂ ਭੁੱਲਿਆ "ਦਰਦੀ" ਉਸਨੂੰ
ਪਰ ਲੋਕ ਤਾਂ ਕਹਿੰਦੇ ਭੁੱਲ ਗਿਆ ਸੀ 

POST-7

ਦਿਲ ਤੋੜਿਆ ਸ਼ੀਸ਼ਾ ਜਾਣ ਕੇ ਤੂ
ਮੁੰਹ ਮੋੜਿਆ ਮੈਨੂ ਪਛਾਣ ਕੇ ਤੂੰ
ਤੂੰ ਨਹੀਂ ਰੋਕ ਸਕਦੀ ਮੇਰੇ ਜਜਬਾਤਾਂ ਨੂੰ
ਗੱਡੀ ਮੋੜ ਲਈ ਸਾਡੇ ਪਿੰਡ ਆਣ ਕੇ ਤੂੰ
"ਦਰਦੀ" ਡੇਰਾ ਤਾਂ ਤੇਰੀਆਂ ਯਾਦਾਂ ਚ ਲਾ ਲਿਆ ਏ
ਕਦੇ ਦੇਖ ਲਈ ਸਾਡੇ ਘਰ ਆ ਕੇ ਤੂੰ

Thursday 4 April 2013

ਪਿਆਰ

ਮੈਂ ਬੈਠਾ ਵਿੱਚ ਪਰਦੇਸਾਂ ਦੇ ਮਜਬੂਰ ਹੋ ਗਿਆ
ਕੁਝ੍ਹ ਪਲਾਂ ਲਈ ਮੈਂ ਤੇਰੇ ਤੋਂ ਦੂਰ  ਹੋ ਗਿਆ
ਜਦੋਂ ਪਤਾ ਲਗਿਆ ਤੁਸੀਂ ਬੇਵਫਾ ਹੋ ਗਏ
ਦਿਲ ਮੇਰਾ ਚੂਰ ਚੂਰ ਹੋ ਗਿਆ
ਜਿਹੜੀ ਕਹਿੰਦੀ ਸੀ ਤੇਰੇ ਨਾਲ ਜੀਣਾ ਮਰਨਾ
ਅਜ ਉਸਦੇ ਲਈ ਮੇਰਾ ਪਿਆਰ ਕਸੂਰ ਹੋ ਗਿਆ
"ਦਰਦੀ" ਤਾਂ ਸਦਾ ਉਸਦੇ ਦਿਲ ਵਿਚ ਵਸਦਾ ਸੀ
ਪਤਾ ਨਹੀਂ ਸਾਡਾ ਪਿਆਰ ਕਿੱਦਾਂ ਮਗਰੂਰ ਹੋ ਗਿਆ

ਸਬਕ

ਮੈਂ ਯਾਰੀ ਲਾ ਲਈ ਕਹਿਰ  ਕਮਾਇਆ
ਆਪਣੀ ਜਿੰਦ ਨੂੰ ਆਪ ਤੜਫਾਇਆ
ਉਸਨੇ ਝੂਠੇ ਵਾਦੇ ਕੀਤੇ ਬੜਾ ਪਿਆਰ ਦਿਖਾਇਆ
ਮਨ ਦੀਆਂ ਆਸਾਂ  ਨੂ ਮਾਰ ਮੁਕਾਇਆ I

ਮੋੜ ਗਈ ਮੈਂ ਸਬ ਦਾ ਕਹਿਣਾ
ਵਿੱਚ ਅੱਲੜ ਜਵਾਨੀ ਜ਼ੋਸ਼  ਦੀਆਂ ਲਹਿਰਾਂ
ਹੋ ਗਈ ਬਰਬਾਦ ਵਿੱਚ ਧੋਖੇ ਦੀਆਂ ਕਹਿਰਾਂ
ਹੁਣ ਤਾਂ ਬਰਬਾਦੀ ਦਾ ਹੀ ਰਹਿ ਗਿਆ ਪਹਿਰਾ

ਦੂਜੀ ਸਭਿਅਤਾ ਵਿੱਚ ਪੈਰ ਮੈਂ ਪਾਇਆ
ਜ਼ਮੀਰ ਵੀ ਆਪਣਾ ਮਾਰ ਮੁਕਾਇਆ
ਮਾਪਿਆਂ ਤਾਈ ਬਹੁਤ ਸਤਾਇਆ
ਜਦੋਂ ਸਮਜ ਆਈ ਉਦੋਂ ਸਬ ਖ਼ੋਹ ਆਇਆ

ਵੱਡੀਆਂ ਗੱਲਾਂ ਠੰਡੀਆਂ ਛਾਵਾਂ
ਝੂਠ ਲਗਣ ਫਿਰ ਆਪਣੀਆਂ ਮਾਵਾਂ
ਮਨ ਡਰਿਆ ਜਿਵੇ ਰੌਲੀ ਪਾਈ ਕਾਵਾਂ
ਸਮਜ ਨਾ ਆਵੇ ਕਿਧਰ ਨੂ ਜਾਵਾਂ

ਬੰਦ ਦਰਵਾਜੇ ਉਚੀਆਂ ਕੰਧਾਂ
ਜਕੜੀ ਗਈ ਵਿੱਚ ਹੌਕੇ ਤੰਦਾਂ
ਓਸ ਵਕਤ ਦਾ ਯਾਦ ਆਵੇ ਧੰਦਾ
ਜੋ ਨਾ ਸੰਬਲੇ ਨਾਲ ਲਗ ਰੋਵੇ ਕੰਧਾਂ

ਗਲ ਕਿਸੇ ਦੀ ਮੈਂ ਨਾ ਮੰਨੀ
ਮਾਂ ਬਕਸ਼ ਦੇਵੀ ਤੂ ਆਪਣੀ ਨੰਨੀ
ਰੀਝ ਹਵਸ ਵਿਚ ਆਪ ਮੈਂ ਭੰਨੀ
ਹਥ ਲਾ ਲਏ ਮੈਂ ਆਪਣੀ ਕੰਨੀ

"ਦਰਦੀ" ਮੈਨੂ ਬਰਬਾਦ ਸੀ ਕੀਤਾ
ਕਿਨ ਕਿਨ ਮੇਰਾ ਲਹੂ ਸੀ ਪੀਤਾ
ਜਿਗਰ ਹੰਜੂਆਂ ਦੇ ਨਾਲ ਸੀ ਸੀਤਾ
ਹੋ ਗਈ ਲਾਜ ਮੇਰੀ ਫੀਤਾ ਫੀਤਾ

POST-6

ਕਿਸ ਮੋੜ ਤੇ ਮਿਲੇ ਹੋ ਆਣ ਸੱਜਣਾ
ਮੇਰੀ ਜਿੰਦਗੀ ਨੂ ਖਿਲੌਣਾ ਜਾਣ ਸੱਜਣਾ

ਜੇ ਚਹੁੰਦੇ ਹੋ ਸਾਡੇ ਨਾਲ ਜਿੰਦਗੀ ਬਿਤਾਉਣੀ
ਫਿਰ ਥੋੜਾ ਜਿਹਾ ਕਰੋ ਸਾਡੇ ਤੇ ਇਤਬਾਰ ਸੱਜਣਾ

ਅਸੀਂ ਤਾਂ ਹੋਏ ਸੀ ਜਿਸਮ ਤੋਂ ਬੀਮਾਰ
ਤੁਸੀਂ ਤਾਂ ਨਿਕਲੇ ਦਿਲ ਦੇ ਬੀਮਾਰ ਸੱਜਣਾ

ਮੇਨੂ ਕੀ ਪਤਾ ਸੀ ਤੁਹਾਨੂ ਏਨਾ ਗੁੱਸਾ ਆਉਂਦਾ ਏ
ਮੈਂ ਤਾਂ ਕੀਤਾ ਸੀ ਮਜ਼ਾਕ ਤੁਹਾਨੂੰ ਦੋਸਤ ਜਾਣ ਸੱਜਣਾ

ਨਾ ਕਰਿਆ ਕਰ ਗੁੱਸਾ ਐਵੇਂ ਮੇਰੀਆਂ ਗੱਲਾਂ ਤੇ
ਤੂੰ ਮਰਦੇ ਹੋਏ "ਦਰਦੀ" ਦਾ ਹੈ ਪਿਆਰ ਸੱਜਣਾ

POST-5

ਪਿਆਰ ਦੀ ਜਿੰਦਗੀ ਚ ਇਕ ਥਾਂ ਹੋਵੇ
ਕਦੇ ਧੁੱਪ ਹੋਵੇ ਕਦੇ ਛਾਂ ਹੋਵੇ

ਉਸ ਪਿਆਰ ਦਾ ਵੀ ਕਿੰਨਾਂ ਆਨੰਦ ਹੁੰਦਾ
ਜੇ ਰਬ ਵਰਗੀ ਇਕ ਮਾਂ ਹੋਵੇ

ਜਿਥੇ ਹੋਵੇ ਰਬ ਦੀ ਰਹਿਮਤ ਦਾ ਪਰਿਵਾਰ
ਉਸ ਜਗਾ ਤੇ ਰਬ ਦਾ ਵਾਸ ਹੋਵੇ

ਬਦਲ ਜਾਂਦੀਆਂ ਨੇ ਉਦੋਂ ਧੁੱਪਾਂ ਛਾਵਾਂ ਵਿਚ
ਜਦੋਂ ਪਿਆਰ ਦੇ ਮਿਲਣ ਦੀ ਆਸ ਹੋਵੇ

ਕਿਉਂ ਕਰੇ ਕੋਈ ਕਿਸੇ ਨੂ ਬੇਇਜਤ
ਜਦੋਂ ਕਿਸੇ ਨੂ ਆਪਣੇ ਘਰ ਚ ਇਜਤ ਦਾ ਐਹਸਾਸ ਹੋਵੇ

ਲੁੱਟ ਜਾਂਦਾ ਹੈ ਕੁੱਜ ਦਿਨਾਂ ਚ ਓਹ ਪਿਆਰ
ਜਦੋਂ ਜਿਸਮ ਦਾ ਪਿਆ ਸਵਾਦ ਹੋਵੇ

ਉੱਕ ਜਾਂਦਾ ਹੈ ਉਦੋਂ ਸੁਣ ਸੁਣ ਕੇ ਮਨ
ਜਦੋਂ ਸੁਰਾਂ ਤੋਂ ਉਲਝਿਆ ਕੋਈ ਰਾਗ ਹੋਵੇ

ਬਣ ਜਾਏਗਾ "ਦਰਦੀ" ਤੂ ਵੀ ਬਾਦਸ਼ਾਹ
ਜੇ ਤੇਰੇ ਮਨ ਵਿਚ ਕੁਝ ਕਰਨ ਦਾ ਖਵਾਬ ਹੋਵੇ 

POST-4

ਮੇਰੀ ਸ਼ਾਇਰੀ ਮੇਰੀ ਪਹਿਚਾਨ ਬਣ ਗਈ
ਜੋ ਸੀ ਕਦੇ ਬੇਜਾਨ ਅਜ ਮੇਰੀ ਜਾਨ ਬਣ ਗਈ ....

ਜਿਸਨੂ ਮੈਂ ਸਮ੍ਜਦਾ ਸੀ ਨਾ ਚੀਜ
ਅਜ ਓਹੀਓ ਮੇਰਾ ਜਹਾਨ ਬਣ ਗਈ

ਜਿਸਨੂ ਮੈਂ ਡਰ ਕੇ ਛੁਪਾਉਂਦਾ ਰਿਹਾ ਕਿਤਾਬਾਂ ਅੰਦਰ
ਅਜ ਓਹਿਓ ਮੇਰਾ ਜੁਬਾਨ  ਬਣ ਗਈ

ਜੇਹੜੀ ਕਦੇ ਲਗਦੀ ਸੀ ਬੁਡ੍ਦੇ ਵਾਂਗਰ
ਅਜ ਓਹਿਓ ਦੇਖੋ ਜਵਾਨ ਬਣ ਗਈ

ਜਿਸਦਾ ਕਦੇ ਨਾ ਨਿਸ਼ਾਨ ਨਹੀ ਸੀ
ਹੁਣ ਓਹੀ "ਦਰਦੀ" ਦਾ ਦਰਦ ਵੰਡਾਉਣ ਲਗ ਪਈ

POST-3

ਮੇਰਾ ਨਿਕਲਦਾ ਜਾਵੇ ਦਮ
ਕਿਉਂਕਿ ਮੈਂ ਯਾਰ ਬਣਾਇਆ ਗ਼ਮ .......
ਅਸੀਂ ਤਾਂ ਉਦਰ ਜਾਂਦੇ ਹਾ ਓਨੇ ਦਿਨ
ਜਦੋੰ ਤਕ ਨਾ ਸਾਨੂ ਮਿਲਦਾ ਗ਼ਮ .......
ਸਾਡਾ ਤੇ ਉਸਦਾ ਸਾਥ ਏ ਜਨਮ - ਜਨਮ ਦਾ
ਇਕ ਮੈਂ ਤੇ ਦੂਜਾ ਮੇਰਾ ਸਾਥੀ ਗ਼ਮ .......
ਕੁਜ ਦਿਨ ਓ ਵੀ ਸਨ ਜਦੋਂ ਅਸੀਂ ਹਸਦੇ ਖੇਡਦੇ ਸੀ
ਪਰ ਹੁਣ ਤਾਂ ਸਾਡੇ ਤੇ ਛਾਇਆ ਗਮ .....
ਦਿਨ ਚੜ ਜਾਂਦਾ ਸ਼ਾਮ ਢਲ ਜਾਂਦੀ
ਪਰ ਸਾਡੇ ਤੇ ਚੰਨ ਬਣ ਕੇ ਚਮਕਦਾ ਰਹਿੰਦਾ ਗ਼ਮ ........
ਨੀਂਦ ਨਾ ਆਵੇ ਚੈਨ ਨਾ ਆਵੇ
ਹਰ ਵੇਲੇ ਨਾਲ ਰਹਿੰਦਾ ਗਮ ......
ਆਪ ਤਾਂ ਤੁਰ ਗਈ ਮੇਨੂ ਕ਼ਹ ਗਈ ਅਲਵਿਦਾ
ਜਾਂਦੀ ਜਾਂਦੀ ਮੇਨੂੰ ਤੋਹਫ਼ਾ ਦੇ ਗਈ ਗਮ ......
ਹੁਣ ਕੋਈ ਵ ਦਰਦ ਨੂ ਇਕੱਲਾ ਨਹੀ ਕਹਿੰਦਾ
"ਦਰਦੀ " ਦੇ ਨਾ ਨਾਲ ਲਿਆ ਜਾਵੇਗਾ ਗ਼ਮ ......

Wednesday 3 April 2013

POST-2



ਬਹੁਤ ਸਮੇ ਦੀ ਗਲ ਸੁਣਾਵਾ

ਜੇ ਯਾਦ ਰਖੋਗੇ ਤਾਂ ਕੁਜ ਹੋਰ ਗੁਣ ਗੁਣਾਵਾਂ

ਮੇਰੀਆਂ ਗੱਲਾਂ ਮੇਰੇ ਗੀਤ

ਆਓ ਗੀਤਾਂ ਦਾ ਇਕ ਘਰ ਬਣਾਵਾਂ IIIII

ਮੈਂ ਨਹੀ ਗੁਆਚਾ ਮੈਂ  ਲਭਿਆ ਵੀ ਨਹੀਂ

ਮੈਂ ਮਰਿਆ ਵੀ ਨਹੀ ਮੈਂ ਮੁਕਿਆ ਵੀ ਨਹੀਂ

ਮੇਰਾ ਵਜੂਦ ਤਾਂ ਹੈ ਮੇਰੇ ਮੁਰਸ਼ਿਦ ਵਿਚ

ਅਜੇ ਮੁਰਸ਼ਿਦ ਦੀ ਇਕ ਗਲ ਸੁਣਾਵਾਂ IIII

ਉਹ ਰੋਜ਼ ਆਵੇ ਸੁਪਨੇ ਵਿਚ ਮੇਨੂ ਗੋਦੀ ਚੁਕ ਖਿਲਾਉਂਦਾ ਹੈ

ਮੇਨੂ ਦੇਵੇ ਲੋਰੀ ਮਾਂ ਬਣ ਕੇ ਬਾਪ ਬਣ ਕੇ ਮੋਢੇ ਤੇ ਝੁਲਾਉਂਦਾ ਹੈ

ਲਾ ਲੇੰਦਾ ਉਂਗਲੀ ਤੋਰ ਲੇੰਦਾ ਸਵਰਗਾਂ ਨੂ

ਬਣ ਦਾਦਾ - ਦਾਦੀ ਚੂਰੀ ਵੀ ਕੁੱਟ ਖੁਆਂਦਾ ਹੈ

ਸੁਨ ਲਓ ਕਹਾਣੀ ਮੇਰੇ ਮੁਰਸ਼ਿਦ ਦੀ

ਮੈਂ ਝੂਮ ਝੂਮ ਕੇ ਖੁਸ਼ੀ ਦੇ ਵਿਚ ਸਬ ਨੂ ਆਖ ਸੁਣਾਵਾ

ਚੜ ਜਾਏ ਨਸ਼ਾ ਜਦੋ ਇਸ਼ਕ ਦਾ ਮੇਨੂ

ਮੈਂ ਕੋਠੇ ਚੜ-ਚੜ ਕੂਕ ਸੁਣਾਵਾ

ਦਰਦੀ ਦੀਆਂ ਗੱਲਾਂ ਦਰਦੀ ਦੇ ਗੀਤ

ਉਸਦੇ ਗੀਤਾਂ ਦਾ ਇਕ ਸੁਮੇਲ ਬਣਾਵਾ ...............